- ਆ ਬਲਾਏ ਗੱਲ ਲੱਗ
- ਆ ਬੈਲ ਮੈਨੂੰ ਮਾਰ
- ਆਇਆ ਸਾਵਣ ਮਾਂਹ ਤੇ ਰੀਂਡੇ ਗੱਲ ਗਏ, ਕੋਈ ਨਾ ਬਣਿਆ ਮੀਤ ਕਿ ਵੇਲੇ ਛਲ ਗਏ
- ਆਈ ਤੇ ਰੋਜ਼ੀ, ਨਹੀਂ ਤੇ ਰੋਜ਼ਾ
- ਆਏ ਵੈਰ ਭੱਜੇ ਪੀਰ
- ਆਟਾ ਨਹੀਂ ਦਲਿਆ ਹੀ ਸਹੀ
- ਆਪ ਕਾਜ ਮਹਾ ਕਾਜ
- ਆਬ ਆਬ ਕਰ ਮੋਇਓਂ ਬੱਚੜਾ ਫ਼ਾਰਸੀਆਂ ਘਰ ਗਾਲੇ ਜੇ ਜਾਣਾਂ ਤੋਂ ਪਾਣੀ ਮੰਗੇਂ ਫਰ ਫਰ ਦੇਂਦੀ ਪਿਆਲੇ
- ਆਬ ਆਬ ਕਰਦਾ ਮੋਏਂ ਬੱਚਾ, ਫ਼ਾਰਸੀਆਂ ਘਰ ਪਟਿਆ
- ਇੱਕ ਚੁੱਪ ਹਜ਼ਾਰ ਨੂੰ ਹਰਾਵੇ
- ਇੱਕ ਚੁੱਪ ਹਜ਼ਾਰ ਸੁਖ
- ਇੱਕ ਦਾਹਾ ਦਾਹਾ ਖੇਲਣੇ ਦਾ ਮਾਹਾ, ਦੋ ਦਾਹਾ ਵੀਹ ਪੱਥਰ ਦੇਵੇ ਪੀਹ, ਤਿੰਨ ਦਾਹਾ ਤੀਹ ਜੰਗਲ ਗਰਜੇ ਸ਼ੀਂਹ, ਚਾਰ ਦਾਹਾ ਚਾਲ਼ੀ ਗੱਲ ਪਈ ਪੰਜਾਲੀ, ਪੰਜ ਦਾਹਾ ਪੰਜਾਹ ਠੰਡੇ ਭਰੇ ਸਾਹ, ਛ ਦਾਹਾ ਸੱਠ ਹੱਥ ਵਿਚ ਪਕੜੀ ਲੱਠ, ਸੱਤ ਦਾਹਾ ਸੱਤਰ, ਇਕਲ ਗਈ ਗੋਹ ਪਹੁੱਤਰ, ਅੱਠ ਦਾਹਾ ਅੱਸੀ ਬੁਢਾ ਹੋ ਗਿਆ ਖ਼ੱਸੀ, ਨੌਂ ਦਾਹਾ ਨਯੇ ਜਥੇ ਖਾਏ ਓਥੇ ਹੱਗੇ, ਦਸ ਦਾਹਾ ਸੌ ਜੀਣੇ ਦੀ ਖ਼ੁਸ਼ੀ ਨਾ ਮਰਨੇ ਦਾ ਭੌ
- ਇੱਕ ਮੱਛਲੀ ਸਾਰਾ ਜਲ ਗੰਦਾ ਕਰਦੀ ਏ
- ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ
- ਇੱਠਾਂ ਨਾਲ ਪਕੋੜੇ ਨਹੀਂ ਖਾਈਦੇ
- ਕੀਤਾ ਮਾਂ ਤੇ ਦੱਸਿਆ ਧੀ ਨੇ
- ਕੁੜੀਆਂ ਧਰੇਕਾਂ ਵਾਂਗੂੰ ਹੁੰਦੀਆਂ ਨੇਂ
- ਖ਼ਲਿਫ਼ਤ ਮਰਦਾ ਪਰਸਤ ਏ
- ਖ਼ੁਦਾ ਦਾ ਦਰਵਾਜ਼ਾ ਸਦਾ ਖੁੱਲ੍ਹਾ ਰਹਿੰਦਾ ਏ
- ਖ਼ੁਦਾ ਨੇ ਈਮਾਨ ਬਚਾਇਆ
- ਖ਼ੈਰ ਨਾਲ ਜਾ। ਖ਼ੈਰ ਨਾਲ ਆ
- ਖਾਈ ਜਾਓ, ਹੱਗੀ ਜਾਓ
- ਗਧੇ ਦਾ ਜੀਵਨ ਥੋੜੇ ਦਿਨ ਈ ਚੰਗਾ
- ਗਰੀਬਾਂ ਰੋਜੇ ਰੱਖੇ ਦਿਣ ਵੱਡੇ ਆਏ
- ਗ਼ੈਰ ਫੇਰ ਗ਼ੈਰ, ਅਪਣੇ ਫੇਰ ਅਪਣੇ
- ਗਾਂ ਸੋ ਜੋ ਸਿਆਲ ਵਿੱਚ ਦੁੱਧ ਦੇਵੇ
- ਗੋਂਗਲੋਆਂ ਤੋਂ ਮਿੱਟੀ ਲਾਥੀ
- ਘਰ ਖੀਰ ਤਾਂ ਬਾਰ ਵੀ ਖੀਰ
- ਘਰ ਦੀ ਅਧਮੀ ਨਾ ਬਾਹਰ ਦੀ ਸਾਰੀ
- ਘਰ ਵਿੱਚ ਦੇਵਾ ਤੇ ਮਸਜਿਦ ਵੀ ਦੇਵਾ
- ਚਲਦੇ ਚੋਰ ਦੀ ਲੰਗੋਟੀ ਸਹੀ
- ਚਾਹ ਨੂੰ ਰਾਹ ਏ
- ਚਿਕਨਾ ਮੂੰਹ ਸਾਰੇ ਚੁੰਮਦੇ ਨੇਂ
- ਚਿੱਟੀ ਦਾੜ੍ਹੀ ਤੇ ਆਟਾ ਖ਼ਰਾਬ
- ਚੁੱਪ ਦੀ ਦਾਦ ਖ਼ੁਦਾ ਦੇਂਦਾ ਏ
- ਚੋਰ ਕੁੱਤੀ ਦਾ ਗੁੱਲਰ ਚੋਰ
- ਚੋਰੀ ਦੀ ਗੁੜ ਮਿੱਠਾ
- ਚੜ੍ਹਦਿਓਂ ਬੱਦਲ ਲਹਿੰਦੇ ਜਾਵੇ, ਇੱਕ ਪਕਾਂਦੀ ਚਾਰ ਪਕਾਵੇ
- ਛਾਹ ਦੀ ਧੌਲੀ ਦੁੱਧ ਵੀ ਧੌਲਾ
- ਜਾਂਦੇ ਰਾਹ ਨਾ ਵੰਞੇ, ਉਹਦਾ ਪੰਧ ਨਾ ਪੁਛ
- ਜਿਸ ਨੇ ਦਿੱਤਾ ਉਹਨੇ ਈ ਪਾਇਆ
- ਜਿੱਥੇ ਟੋਯਾ ਹੋਵੇ, ਓਥੇ ਈ ਪਾਣੀ ਮਰਦਾ ਏ
- ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ
- ਜੋ ਗੱਜਦੇ ਨੇਂ ਉਹ ਵੱਸਦੇ ਨਹੀਂ
- ਜੋ ਨਸੀਹਤ ਕਰੋ, ਆਪ ਉਹਦੇ ਤੇ ਅਮਲ ਕਰੋ
- ਡੁੱਬਦੇ ਸੂਰਜ ਨੂੰ ਕਦੋਂ ਕਿਸੇ ਨੇ ਪਾਣੀ ਦਿੱਤਾ ਏ
- ਤਿੰਨ ਗੁਨਾਹ ਤੇ ਖ਼ੁਦਾ ਦੀ ਬਖ਼ਸ਼ ਦੇਂਦਾ ਏ
- ਤੇਰਾ ਈ ਕੰਮ ਸੀ
- ਦਾਮ ਦਾ ਕੰਮ ਬਾਤਾਂ ਨਾਲ ਨਹੀਂ ਹੁੰਦਾ
- ਦੁੱਧ ਦਾ ਸੜਿਆ ਲੱਸੀ ਨੂੰ ਫੂਕਾਂ ਮਾਰ ਮਾਰ ਪੀਂਦਾ ਏ
- ਦੇਰ ਆਯਦ ਦਰੁਸਤ ਆਯਦ
- ਦੋਸਤ ਔਖੇ ਵੇਲੇ ਪਕਰ ਦਿਨ
- ਧੀ ਉੱਸਰੀ ਖਾਣ ਪੀਣ ਵਿੱਸਰਿਆ
- ਨਹਾਤੇ ਧੋਤੇ ਰਹਿ ਗਏ
- ਨਾ ਇੱਕ ਆਖੋ, ਨਾ ਦਸ ਸੁਣੋ
- ਨਾਮਰਦ ਹਾਥੀ ਅਪਣੀ ਫ਼ੌਜ ਨੂੰ ਈ ਮਾਰਦਾ ਏ
- ਨਾਲੇ ਮੰਗਤਾ ਤੇ ਨਾਲੇ ਟੰਗਾਰੀ
- ਨੌਕਰੀ ਖ਼ਾਲਾ ਜੀ ਦਾ ਘਰ ਨਹੀਂ
- ਨੌਕਰੀ ਬਰ ਤਰਫ਼, ਰੋਜ਼ੀ ਹਰ ਤਰਫ਼
- ਪੱਦ ਮਾਰਿਆਂ ਈ ਬੋ ਆਉਂਦੀ ਏ
- ਬਾਤ ਬਦਲੀ, ਸਾਖ ਬਦਲੀ
- ਬੁਝਾਰਤ ਮੇਰੀ ਅੰਨ੍ਹੀ, ਲੋਹੇ ਦੀ ਪਕੜੀ ਸੰਨ੍ਹੀ ਮੈਂ ਨਾਲ ਬੇਸੁਰਤੀ ਕੀਤੀ ਮਿਰਪੁਰੇ ਵਾਲੇ ਬੰਨੀ
- ਬੁੱਢਾ ਚੋਰ ਮਸੀਤੇ ਵੜਿਆ
- ਬੇਐਬ ਜ਼ਾਤ ਖ਼ੁਦਾ ਦੀ
- ਬੋਲਾਂ ਵਾਲੇ ਫੱਟ ਨਹੀਂ ਮਿਲਦੇ, ਤਲਵਾਰਾਂ ਦੇ ਮਿਲ ਜਾਂਦੇ ਨੇਂ
- ਬੰਦਾ ਬਸ਼ਰ ਏ
- ਭੱਠ ਪਿਆ ਸੋਨਾ ਜੇ ਕੰਨਾਂ ਨੂੰ ਵੱਢਦਾ
- ਭੱਠ ਵਿਚੋਂ ਨਿਕਲ ਕੇ ਭੱਠੀ ਵਿੱਚ ਢੱਠਾ
- ਮੇਰਾ ਕੀਹ ਗਿਆ
- ਮੇਰਾ ਮੁਰਦਾ ਅਜੇ ਵੀ ਤੇਰੇ ਜ਼ਿੰਦੇ ਤੋਂ ਭਾਰਾ ਏ?
- ਰਹਵੇ ਤੇ ਆਪੇ ਰਹਵੇ, ਨਹੀਂ ਤੇ ਸੱਕੇ ਪਿਓ ਦੀ ਵੀ ਨਾ ਮੰਨੇ
- ਰਹਿੰਦੀ ਰਹਿੰਦੀ ਰਹਿ ਨਾ ਸਕਾਂ?
- ਰੋਗੀ ਦਾ ਖਾਧਾ ਤੇ ਕਰਜ਼ਾਈ ਦਾ ਕਮਾਇਆ ਇੱਕ ਬਰਾਬਰ
- ਰੱਛਾਂ ਨਾਲ ਮੱਛ ਮਰੀਂਦੇ
- ਵਲੀ ਨੇ ਸ਼ੈਤਾਨ ਦਾ ਕੰਮ ਕੀਤਾ
- ਸਦਾ ਰਹਿਵੇ ਨਾਂ ਅੱਲਾ ਦਾ
- ਸਭ ਦਿਨ ਚੰਗੀ ਈਦ ਨੂੰ ਨੰਗੀ
- ਸੂਰਜ ਦੂਸਰੇ ਪਾਸੇ ਨਹੀਂ ਨਿਕਲਿਆ
- ਹਉ ਰਲਿਆਂ ਤੇ ਆਉ ਚਲਿਆਂ
- ਹਮਾਮ ਵਿੱਚ ਸੱਭ ਨੰਗੇ
- ਹਾਲੇ ਦਿੱਲੀ ਦੂਰ ਏ
- ਹਿਕ ਢੁੱਕਦੀ ਨਹੀਂ, ਮੈਂ ਦੋ ਪਰਨੇਸਾਂ